ਭਗਤ ਨਾਮਦੇਵ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼।

ਭਗਤ ਨਾਮਦੇਵ ਦਾ ਜਨਮ ੧੨੭੦ ਈਸਵੀ ਵਿੱਚ ਦਮਾਸ਼ੈਤੀ ਅਤੇ ਗੁਣਾਬਾਈ ਦੇ ਘਰ ਹੋਇਆ ਸੀ। ਕਿਤੇ ਉਨ੍ਹਾਂ ਦਾ ਜਨਮ ਅਸਥਾਨ ਮਰਾਠਵਾੜਾ ਵਿੱਚ ਨਾਰਸੀ ਬਹਿਮਾਨੀ ਦਰਜ ਹੈ ਅਤੇ ਕਿਤੇ ਭੀਮਾ ਨਦੀ ਕਿਨਾਰੇ ਪੰਧਾਰਪੁਰ ਦਰਜ ਹੈ। ਉਹ ਪੇਸ਼ੇ ਪੱਖੋਂ ਰੰਗਰੇਜ਼ ਸਨ ਜੋ ਕੱਪੜੇ ਰੰਗਦੇ ਸਨ। ਉਹ ‘ਛੀਂਬਾ’ ਬਰਾਦਰੀ ਦੇ ਸਨ ਜਿਸ ਨੂੰ ਨੀਵੀਂ ਜਾਤ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਸਮਾਜਿਕ ਵਿਤਕਰਾ ਆਪਣੇ ਹੱਡੀਂ ਹੰਢਾਇਆ। ਇਸ ਕਾਰਨ ਉਨ੍ਹਾਂ ਦਾ ਔਰਤਾਂ ਅਤੇ ਨੀਵੀਂ ਜਾਤ ਦੀ ਬਿਰਾਦਰੀ ਉੱਤੇ ਚੋਖਾ ਅਸਰ ਹੋਇਆ ਜਿਨ੍ਹਾਂ ਨੂੰ ਪੁਜਾਰੀ ਤਬਕੇ ਨੇ ਮਜ਼ਹਬੀ ਜ਼ਿੰਦਗੀ ਜਿਊਣ ਅਤੇ ਮੁਕੱਦਸ ਗ੍ਰੰਥ ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ।

 

ਭਗਤ ਨਾਮਦੇਵ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੬੧ ਸਬਦਾਂ ਵਿੱਚ ਦਰਜ ਹੈ।

ਸਿੱਖਿਆ ਸਰੋਤ - ਭਗਤ ਨਾਮਦੇਵ।

ਭਗਤ ਨਾਮਦੇਵ ਦੇ ੬੧ ਸ਼ਬਦਾਂ 'ਤੇ ਆਧਾਰਿਤ ਵਿਦਿਅਕ ਸਮੱਗਰੀ ਜੂਨ ੨੦੨੫ ਤੋਂ ਦਸੰਬਰ ੨੦੨੮ ਦਰਮਿਆਨ ਪੜਾਅਵਾਰ ਜਾਰੀ ਕੀਤੀ ਜਾ ਰਹੀ ਹੈ।

ਪੰਨਾ ੧

ਭਗਤ ਨਾਮਦੇਵ ਸਬਦ (੧ - ੧੦)

ਭਗਤ ਨਾਮਦੇਵ - ਸਬਦ ੧

ਦੇਵਾ ਪਾਹਨ ਤਾਰੀਅਲੇ ॥

ਰਾਗੁ ਗਉੜੀ ਚੇਤੀ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੩੪੫

ਭਗਤ ਨਾਮਦੇਵ - ਸਬਦ ੨

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥

ਰਾਗੁ ਆਸਾ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੪੮੫

ਭਗਤ ਨਾਮਦੇਵ - ਸਬਦ ੩

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥

ਰਾਗੁ ਆਸਾ, ਭਗਤ ਨਾਮਦੇਉ, ਗੁਰੂ ਗ੍ਰੰਥ ਸਾਹਿਬ, ੪੮੫

ਭਗਤ ਨਾਮਦੇਵ - ਸਬਦ ੪

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥

ਰਾਗੁ ਆਸਾ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੪੮੫

ਭਗਤ ਨਾਮਦੇਵ - ਸਬਦ ੫

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥

ਰਾਗੁ ਆਸਾ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੪੮੫

ਭਗਤ ਨਾਮਦੇਵ - ਸਬਦ ੬

ਪਾਰਬ੍ਰਹਮੁ ਜਿ ਚੀਨੑਸੀ ਆਸਾ ਤੇ ਨ ਭਾਵਸੀ ॥

ਰਾਗੁ ਆਸਾ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੪੮੬

ਭਗਤ ਨਾਮਦੇਵ - ਸਬਦ ੭

ਜੌ ਰਾਜੁ ਦੇਹਿ ਤ ਕਵਨ ਬਡਾਈ ॥

ਰਾਗੁ ਗੂਜਰੀ, ਭਗਤ ਨਾਮਦੇਵ, ਗੁਰੂ ਗ੍ਰੰਥ ਸਾਹਿਬ, ੫੨੫

ਭਗਤ ਨਾਮਦੇਵ - ਸਬਦ ੮

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥

ਰਾਗੁ ਗੂਜਰੀ, ਭਗਤ ਨਾਮਦੇਉ, ਗੁਰੂ ਗ੍ਰੰਥ ਸਾਹਿਬ, ੫੨੫

ਭਗਤ ਨਾਮਦੇਵ - ਸਬਦ ੯

ਜਬ ਦੇਖਾ ਤਬ ਗਾਵਾ ॥

ਰਾਗੁ ਸੋਰਠਿ, ਭਗਤ ਨਾਮਦੇਉ, ਗੁਰੂ ਗ੍ਰੰਥ ਸਾਹਿਬ, ੬੫੬

ਭਗਤ ਨਾਮਦੇਵ - ਸਬਦ ੧੦

ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥

ਰਾਗੁ ਸੋਰਠਿ, ਭਗਤ ਨਾਮਦੇਉ, ਗੁਰੂ ਗ੍ਰੰਥ ਸਾਹਿਬ, ੬੫੭