ਭਗਤ ਨਾਮਦੇਵ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼
ਭਗਤ ਨਾਮਦੇਵ ਦਾ ਜਨਮ ੧੨੭੦ ਈਸਵੀ ਵਿੱਚ ਦਮਾਸ਼ੈਤੀ ਅਤੇ ਗੁਣਾਬਾਈ ਦੇ ਘਰ ਹੋਇਆ ਸੀ। ਕਿਤੇ ਉਨ੍ਹਾਂ ਦਾ ਜਨਮ ਅਸਥਾਨ ਮਰਾਠਵਾੜਾ ਵਿੱਚ ਨਾਰਸੀ ਬਹਿਮਾਨੀ ਦਰਜ ਹੈ ਅਤੇ ਕਿਤੇ ਭੀਮਾ ਨਦੀ ਕਿਨਾਰੇ ਪੰਧਾਰਪੁਰ ਦਰਜ ਹੈ। ਉਹ ਪੇਸ਼ੇ ਪੱਖੋਂ ਰੰਗਰੇਜ਼ ਸਨ ਜੋ ਕੱਪੜੇ ਰੰਗਦੇ ਸਨ। ਉਹ ‘ਛੀਂਬਾ’ ਬਰਾਦਰੀ ਦੇ ਸਨ ਜਿਸ ਨੂੰ ਨੀਵੀਂ ਜਾਤ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਸਮਾਜਿਕ ਵਿਤਕਰਾ ਆਪਣੇ ਹੱਡੀਂ ਹੰਢਾਇਆ। ਇਸ ਕਾਰਨ ਉਨ੍ਹਾਂ ਦਾ ਔਰਤਾਂ ਅਤੇ ਨੀਵੀਂ ਜਾਤ ਦੀ ਬਿਰਾਦਰੀ ਉੱਤੇ ਚੋਖਾ ਅਸਰ ਹੋਇਆ ਜਿਨ੍ਹਾਂ ਨੂੰ ਪੁਜਾਰੀ ਤਬਕੇ ਨੇ ਮਜ਼ਹਬੀ ਜ਼ਿੰਦਗੀ ਜਿਊਣ ਅਤੇ ਮੁਕੱਦਸ ਗ੍ਰੰਥ ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ।
ਭਗਤ ਨਾਮਦੇਵ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੬੧ ਸਬਦਾਂ ਵਿੱਚ ਦਰਜ ਹੈ।
ਭਗਤ ਨਾਮਦੇਵ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ
ਪੰਨਾ ੧
ਭਗਤ ਨਾਮਦੇਵ ਸਬਦ (੧ - ੧੦)
ਭਗਤ ਨਾਮਦੇਵ ਦੇ ਹੋਰ ਸਬਦ ਚੁਣਨ ਲਈ ਕਲਿੱਕ ਕਰੋ।


