ਭਗਤ ਤ੍ਰਿਲੋਚਨ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਭਗਤ ਤ੍ਰਿਲੋਚਨ ਦਾ ਜਨਮ १२६९ ਈਸਵੀ ਵਿੱਚ ਸੌਦਾਗਰ ਬਰਾਦਰੀ ਦੇ ਘਰ ਹੋਇਆ। ਹਿੰਦੂ ਜਾਤ ਪ੍ਰਥਾ ਮੁਤਾਬਕ ਉਹ ‘ਵੈਸ਼’ ਸਨ ਜੋ ਤਿੰਨ ਉੱਚ ਜਾਤਾਂ ਵਿੱਚ ਸ਼ੁਮਾਰ ਹਨ। ਭਗਤ ਤ੍ਰਿਲੋਚਨ ਦੇ ਜਨਮ ਅਸਥਾਨ ਬਾਰੇ ਕੋਈ ਸਹਿਮਤੀ ਨਹੀਂ ਹੈ। ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪਿੰਡ ਮਹਾਰਾਸ਼ਟਰ ਸੂਬੇ ਵਿੱਚ ਬਾਰਸ਼ੀ ਸੀ। ਕੁਝ ਹੋਰਾਂ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ ਪਰ ਉਨ੍ਹਾਂ ਨੇ ਆਪਣਾ ਜੀਵਨ ਬਾਰਸ਼ੀ ਵਿੱਚ ਗੁਜ਼ਾਰਿਆ। ਭਗਤ ਤ੍ਰਿਲੋਚਨ ਨੇ ਪਦਾਰਥਵਾਦ ਦੀ ਥਾਂ ਭਗਤੀ, ਮੁਹੱਬਤ ਅਤੇ ਬੰਦਗੀ ਨੂੰ ਅਹਿਮੀਅਤ ਦਿੱਤੀ।

 

ਭਗਤ ਤ੍ਰਿਲੋਚਨ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੪ ਸਬਦਾਂ ਵਿੱਚ ਦਰਜ ਹੈ।

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਭਗਤ ਜੈਦੇਵ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਭਗਤ ਤ੍ਰਿਲੋਚਨ - ਸਬਦ ੧

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥

ਰਾਗੁ ਸਿਰੀਰਾਗੁ, ਭਗਤ ਤ੍ਰਿਲੋਚਨ, ਗੁਰੂ ਗ੍ਰੰਥ ਸਾਹਿਬ, ੯੨

ਭਗਤ ਤ੍ਰਿਲੋਚਨ - ਸਬਦ ੨

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥

ਰਾਗੁ ਗੂਜਰੀ, ਭਗਤ ਤ੍ਰਿਲੋਚਨ, ਗੁਰੂ ਗ੍ਰੰਥ ਸਾਹਿਬ, ੫੨੫

ਭਗਤ ਤ੍ਰਿਲੋਚਨ - ਸਬਦ ੩

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਰਾਗੁ ਗੂਜਰੀ, ਭਗਤ ਤ੍ਰਿਲੋਚਨ, ਗੁਰੂ ਗ੍ਰੰਥ ਸਾਹਿਬ, ੫੨੬

ਭਗਤ ਤ੍ਰਿਲੋਚਨ - ਸਬਦ ੪

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥

ਰਾਗੁ ਧਨਾਸਰੀ, ਭਗਤ ਤ੍ਰਿਲੋਚਨ, ਗੁਰੂ ਗ੍ਰੰਥ ਸਾਹਿਬ, ੬੯੫