ਭਗਤ ਸੈਣ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਭਗਤ ਸੈਣ ਦਾ ਜਨਮ ੧੩੯੦ ਈਸਵੀ ਵਿੱਚ ਪੰਜਾਬ ਦੇ ਪਿੰਡ ਸੋਹਲ ਠੱਠੀ ਵਿੱਚ ਇੱਕ ਨਾਈ ਪਰਿਵਾਰ ਵਿੱਚ ਹੋਇਆ ਸੀ ਜੋ ਇੱਕ ਨੀਵੀਂ ਜਾਤੀ ਮੰਨੀ ਜਾਂਦੀ ਹੈ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮੁਖੰਦ ਰਾਇ ਅਤੇ ਮਾਤਾ ਜੀ ਦਾ ਨਾਮ ਜੀਵਨੇ ਸੀ। ਉਨ੍ਹਾਂ ਨੇ ਰਹੀਮ ਖ਼ਾਨ ਦੀ ਸ਼ਗਿਰਦੀ ਵਿੱਚ ਹਿਕਮਤ ਸਿੱਖੀ ਜਿਸ ਵਿੱਚ ਮੁਕਾਮੀ ਜੜੀ-ਬੂਟੀਆਂ ਨਾਲ ਇਲਾਜ ਕੀਤਾ ਜਾਂਦਾ ਸੀ। ਰੋਜ਼ੀ ਕਮਾਉਣ ਲਈ ਆਪ ਬੰਧਾਵਗੜ੍ਹ ਚਲੇ ਗਏ ਅਤੇ ਹਜਾਮ ਅਤੇ ਮਾਲਸ਼ੀਏ ਵਜੋਂ ਕੰਮ ਕਰਨ ਲੱਗੇ। ਸੰਤ ਸੈਣ ਆਪਣੇ ਵਾਰਾਨਸੀ ਦੇ ਸਫਰ ਦੌਰਾਨ ਭਗਤ ਰਾਮਾਨੰਦ ਦੇ ਸ਼ਗਿਰਦ ਬਣ ਗਏ ਸਨ। ਸੰਤ ਸੈਣ ਨਿਰਸਵਾਰਥ ਸੇਵਾ ਦੀ ਮੂਰਤ ਸਨ। ਉਨ੍ਹਾਂ ਨੇ ਆਪਣੇ ਫਰਜ ਤਨਦੇਹੀ ਨਾਲ ਨਿਭਾਏ ਅਤੇ ਲੋੜਵੰਦਾਂ ਦੀ ਸੇਵਾ ਕੀਤੀ।

 

ਭਗਤ ਸੈਣ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧ ਸਬਦ ਵਿੱਚ ਦਰਜ ਹੈ।

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਭਗਤ ਸੈਣ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਭਗਤ ਸੈਣ - ਸਬਦ ੧

ਧੂਪ ਦੀਪ ਘ੍ਰਿਤ ਸਾਜਿ ਆਰਤੀ ॥

ਰਾਗੁ ਧਨਾਸਰੀ, ਭਗਤ ਸੈਣ, ਗੁਰੂ ਗ੍ਰੰਥ ਸਾਹਿਬ, ੬੯੫