ਭਗਤ ਪੀਪਾ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਭਗਤ ਪੀਪਾ ਦਾ ਜਨਮ ੧੪੨੫ ਈਸਵੀ ਵਿੱਚ ਰਾਜਸਥਾਨ ਦੇ ਪਿੰਡ ਗਗਰੌਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪੜਦਾਦਾ ਮਾਲਵਾ ਦੇ ਰਾਜਾ ਸਨ। ਸ਼ਾਹੀ ਜ਼ਿੰਦਗੀ ਦੇ ਸੁੱਖ-ਆਰਾਮ ਮਾਣਦੇ ਹੋਏ ਵੀ ਭਗਤ ਪੀਪਾ ਦੇ ਅੰਦਰ ਰੂਹਾਨੀ ਗਿਆਨ ਦੀ ਤਾਂਘ ਸੀ। ਵਾਰਾਣਸੀ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਸੰਤ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕਰਨ ਦੀ ਬੇਨਤੀ ਕੀਤੀ। ਭਗਤ ਪੀਪਾ ਨੇ ਆਪਣੇ ਸ਼ਾਹੀ ਰੁਤਬੇ ਦਾ ਤਿਆਗ ਕੀਤਾ ਅਤੇ ਰੂਹਾਨੀਅਤ ਦੇ ਰਾਹ ਪੈ ਗਏ। ਭਗਤ ਪੀਪਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਗੁਜਰਾਤ ਦੇ ਬੰਦਰਗਾਹ ਵਾਲੇ ਸ਼ਹਿਰ ਦਵਾਰਕਾ ਵਿੱਚ ਗੁਜ਼ਾਰਿਆ। ਭਗਤ ਪੀਪਾ ਅਤੇ ਉਨ੍ਹਾਂ ਦੀ ਬੀਵੀ ਨੇ ਆਮ ਲੋਕਾਂ ਦੀ ਸੇਵਾ ਕਰਨ ਲਈ ਸਾਰੇ ਮੁਲਕ ਦਾ ਸਫ਼ਰ ਕੀਤਾ ਅਤੇ ਹਲੀਮੀ ਦੀ ਲਾਸਾਨੀ ਮਿਸਾਲ ਪੈਦਾ ਕੀਤੀ। ਭਗਤ ਪੀਪਾ ਆਪਣੇ ਸੰਗੀਤਬੱਧ ਕੀਤੇ ਹੋਏ ਭਜਨ ਗਾ ਕੇ ਲੋਕਾਂ ਨੂੰ ਇਖ਼ਲਾਕੀ ਜੀਵਨ ਜਿਊਂਣ ਦੀ ਪ੍ਰੇਰਨਾ ਦਿੰਦੇ ਹੋਏ ਕਮਾਈ ਕਰਦੇ ਸਨ ਅਤੇ ਸਾਰੀ ਕਮਾਈ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ।

 

ਭਗਤ ਪੀਪਾ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧ ਸਬਦ ਵਿੱਚ ਦਰਜ ਹੈ।

ਭਗਤ ਪੀਪਾ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਸਾਰੇ ਸਬਦ ਹੁਣ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਉਪਲਬਧ ਹਨ।

ਸਬਦਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਦਸੰਬਰ ੨੦੨੭ ਤੱਕ ਪ੍ਰਕਾਸ਼ਿਤ ਹੁੰਦੀਆਂ ਰਹਿਣਗੀਆਂ।

ਭਗਤ ਪੀਪਾ - ਸਬਦ ੧

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥

ਰਾਗੁ ਧਨਾਸਰੀ, ਭਗਤ ਪੀਪਾ, ਗੁਰੂ ਗ੍ਰੰਥ ਸਾਹਿਬ, ੬੯੫