ਭਗਤ ਜੈਦੇਵ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਤੇਰ੍ਹਵੀਂ ਸਦੀ ਦੇ ਭਗਤ ਜੈਦੇਵ ਦਾ ਜਨਮ ਬੰਗਾਲ ਦੇ ਦੱਖਣੀ ਇਲਾਕੇ ਦੇ ਪਿੰਡ ਕਿੰਦੂ ਬਿਲਵਾ ਵਿੱਚ ਹੋਇਆ ਸੀ ਜਿਸ ਨੂੰ ਹੁਣ ਜੈਦੇਵ ਕੇਨਡੁਲੀ ਕਹਿੰਦੇ ਹਨ। ਭਗਤ ਜੈਦੇਵ ਦੇ ਪਿਤਾ ਭੋਜਾਦੇਵ ਅਤੇ ਮਾਤਾ ਰਾਧਾਦੇਵੀ ਸਨ। ਉਨ੍ਹਾਂ ਨੇ ਵੈਰਾਗ ਅਤੇ ਨਿਰਲੇਪਤਾ ਦਾ ਕਲਾਮ ਲਿਖਆ। ਭਗਤ ਜੈਦੇਵ ਅਤੇ ਉਨ੍ਹਾਂ ਦੀ ਬੀਵੀ ਪਦਮਾਵਤੀ ਨੇ ਵਿਆਹੁਤਾ ਦੋਸਤੀ ਦੀ ਮਿਸਾਲ ਪੈਦਾ ਕੀਤੀ। ਦੋਵਾਂ ਦਾ ਝੁਕਾਅ ਸਰਬਤ ਦੇ ਭਲੇ ਵੱਲ ਸੀ ਅਤੇ ਉਨ੍ਹਾਂ ਦੀ ਜੋੜੀ ਨੇ ਰਲ਼ ਸਮਾਜ ਵਿੱਚ ਫੈਲੀ ਨਾਇਨਸਾਫ਼ੀ ਅਤੇ ਵਿਤਕਰੇ ਨੂੰ ਵੰਗਾਰਿਆ ਅਤੇ ਰਵਾਇਤਾਂ ਖ਼ਿਲਾਫ਼ ਬਗ਼ਾਵਤ ਕੀਤੀ। ਕੁਦਰਤ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਅਸੂਲ ਨੂੰ ਪ੍ਰਣਾਏ ਇਸ ਜੋੜੇ ਨੇ ਪੂਰੀ ਸਿਦਕਦਿਲੀ ਨਾਲ ‘ਸਤੀ’ ਪ੍ਰਥਾ ਦੀ ਨਾਇਨਸਾਫ਼ੀ ਨੂੰ ਵੰਗਾਰਿਆ। ਇਸ
ਵਹਿਸ਼ੀ ਪ੍ਰਥਾ ਤਹਿਤ ਪਤਨੀ ਆਪਣੇ ਪਤੀ ਦੀ ਚਿੰਤਾ ਵਿੱਚ ਜਿਊਂਦੀ ਭਸਮ ਹੋ ਜਾਂਦੀ ਸੀ।

 

ਭਗਤ ਜੈਦੇਵ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੨ ਸਬਦਾਂ ਵਿੱਚ ਦਰਜ ਹੈ।

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਭਗਤ ਜੈਦੇਵ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਭਗਤ ਜੈਦੇਵ - ਸਬਦ ੧

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥

ਰਾਗੁ ਗੂਜਰੀ, ਭਗਤ ਜੈਦੇਵ, ਗੁਰੂ ਗ੍ਰੰਥ ਸਾਹਿਬ, ੫੨੬

ਭਗਤ ਜੈਦੇਵ - ਸਬਦ ੨

ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥

ਰਾਗੁ ਮਾਰੂ, ਭਗਤ ਜੈਦੇਵ, ਗੁਰੂ ਗ੍ਰੰਥ ਸਾਹਿਬ, ੧੧੦੬