ਭਗਤ ਰਾਮਾਨੰਦ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼

ਭਗਤ ਰਾਮਾਨੰਦ ਦੇ ਜਨਮ ਕਿਸੇ ਬ੍ਰਾਹਮਣ ਪਰਿਵਾਰ ਵਿੱਚ ੧੩੬੬ ਈਸਵੀ ਵਿੱਚ ਹੋਇਆ। ਉਨ੍ਹਾਂ ਨੇ ਛੋਟੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਤਿਆਗੀ ਬਣ ਗਏ। ਬਾਅਦ ਵਿੱਚ ਵੈਦਿਕ ਗ੍ਰੰਥਾਂ ਅਤੇ ਰਾਮਾਨੁਜ ਦੇ ਵਿਸ਼ਿਸਟ-ਅਦਵੈਤ ਫ਼ਲਸਫ਼ੇ ਦੇ ਅਧਿਐਨ ਲਈ ਵਾਰਾਨਸੀ ਆ ਵਸੇ। ਭਗਤ ਰਾਮਾਨੰਦ ਨੂੰ ਭਗਤੀ ਲਹਿਰ ਵਿੱਚ ਉੱਤਰ ਅਤੇ ਦੱਖਣ ਵਿਚਕਾਰ ਪੁੱਲ ਮੰਨਿਆ ਜਾਂਦਾ ਹੈ। ਭਗਤ ਰਾਮਾਨੰਦ ਦੇ ਦੌਰ ਵਿੱਚ ਜਾਤੀ ਵਿਤਕਰੇ ਨੇ ਭਾਰਤੀ ਸਮਾਜ ਦੀਆਂ ਜੜ੍ਹਾਂ ਕਮਜ਼ੋਰ ਕਰ ਦਿੱਤੀਆਂ ਸਨ। ਉਨ੍ਹਾਂ ਨੇ ਨੀਵੀਂ ਜਾਤ ਅਤੇ ਮੁਸਲਮਾਨ ਤਬਕੇ ਨਾਲ ਜੁੜੇ ਲੋਕਾਂ ਨੂੰ ਆਪਣੇ ਚੇਲੇ ਬਣਾ ਕੇ ਸਮਾਜ ਦੇ ਨੇਮ ਤੋੜੇ। ਭਗਤ ਰਾਮਾਨੰਦ ਨੇ ਦੱਸਿਆ ਕਿ ਆਪਣੇ ਅੰਦਰਲੇ ਗਿਆਨ ਰਾਹੀਂ ਬੰਦਗੀ ਦੇ ਰਾਹ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਜਪ-ਤਪ ਅਤੇ ਕਰਮ-ਕਾਂਡ ਨੂੰ ਬੇਮਾਅਨਾ ਕਰਾਰ ਦਿੱਤਾ।

 

ਭਗਤ ਰਾਮਾਨੰਦ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੧ ਸਬਦ ਵਿੱਚ ਦਰਜ ਹੈ।

ਸਬਦਾਂ ਦੀ ਆਡੀਓ ਪਲੇਲਿਸਟ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਸੁਣੋ।

ਭਗਤ ਰਾਮਾਨੰਦ ਦੀਆਂ ਰਚਨਾਵਾਂ ਦੀਆਂ ਰੂਪਕਾਤਮਕ ਵਿਆਖਿਆਵਾਂ ਅਤੇ ਨਿਰਧਾਰਤ ਸੰਗੀਤ-ਸ਼ਾਸਤਰ ਵਿੱਚ ਪੇਸ਼ਕਾਰੀਆਂ

ਭਗਤ ਰਾਮਾਨੰਦ - ਸਬਦ ੧

ਕਤ ਜਾਈਐ ਰੇ ਘਰ ਲਾਗੋ ਰੰਗੁ ॥

ਰਾਗੁ ਬਸੰਤੁ ਹਿੰਡੋਲ, ਭਗਤ ਰਾਮਾਨੰਦ, ਗੁਰੂ ਗ੍ਰੰਥ ਸਾਹਿਬ, ੧੧੯੫