ਭਗਤ ਕਬੀਰ ਦੇਵ ਜੀ ਦਾ ਜੀਵਨ ਅਤੇ ਅਲੰਕਾਰਿਕ ਸੰਦੇਸ਼।
ਭਗਤ ਕਬੀਰ ਭਗਤੀ ਲਹਿਰ ਦੇ ਇਨਕਲਾਬੀ ਸੰਤਾਂ ਵਿੱਚੋਂ ਸਭ ਤੋਂ ਵੱਧ ਹਵਾਲਾ ਦਿੱਤੇ ਜਾਣ ਵਾਲਿਆਂ ਵਿੱਚ ਸ਼ਾਮਿਲ ਹਨ। ਉਹ ਨਿਮਾਣੇ ਪਿਛੋਕੜ ਵਾਲੇ ਜੁਲਾਹਾ ਪਰਿਵਾਰ ਤੋਂ ਸਨ ਅਤੇ ਆਪਣੇ ਦੌਰ ਦੇ ਸਭ ਤੋਂ ਨਾਮੀ ਤਰਜ਼ਮਾਨਾਂ ਵਿੱਚ ਸ਼ੁਮਾਰ ਸਨ। ਉਨ੍ਹਾਂ ਦਾ ਜਨਮ ਵਾਰਾਣਸੀ ਵਿੱਚ ਸੰਨ १३९८ ਈਸਵੀ ਵਿੱਚ ਹੋਇਆ। ਬਚਪਨ ਵਿੱਚ ਦਸਤਬਰਦਾਰੀ ਦੀ ਹਾਲਤ ਵਿੱਚ ਭਗਤ ਕਬੀਰ ਦਾ ਪਾਲਣ-ਪੋਸਣ ਇੱਕ ਮੁਸਲਮਾਨ ਪਰਿਵਾਰ ਨੇ ਕੀਤਾ। ਨੀਰੂ ਅਤੇ ਨੀਮਾ ਉਨ੍ਹਾਂ ਦੇ ਪਾਲਣ ਵਾਲੇ ਮਾਪੇ ਸਨ ਜੋ ਜੁਲਾਹੇ ਦਾ ਕੰਮ ਕਰਦੇ ਸਨ। ਭਗਤ ਕਬੀਰ ਨੇ ਸਨਿਆਸ ਦੀ ਥਾਂ ਗ੍ਰਹਿਸਤ ਦਾ ਰਾਹ ਚੁਣਿਆ ਅਤੇ ਜੁਲਾਹੇ ਵਜੋਂ ਕਮਾਈ ਕਰਦੇ ਹੋਏ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਈਆਂ। ਇਸ ਦੌਰਨ ਉਨ੍ਹਾਂ ਦਾ ਧਿਆਨ ਰੂਹਾਨੀ ਡੂੰਘਾਣਾਂ ਵਿੱਚ ਟਿਕਿਆ ਰਹਿੰਦਾ ਸੀ। ਭਗਤ ਕਬੀਰ ਨਾਬਰ ਸਨ। ਉਨ੍ਹਾਂ ਨੇ ਪੁਜਾਰੀ ਤਬਕੇ, ਮਜ਼ਹਬ ਦੀ ਅਦਾਰਾਬੰਦੀ ਅਤੇ ਕਰਮ-ਕਾਂਡ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੂੰ ਇਹ ਖ਼ਿਆਲਾਂ ਦੀ ਘੇਰਾਬੰਦੀ ਅਤੇ ਗਿਆਨ ਪ੍ਰਾਪਤੀ ਦੇ ਰਾਹ ਦੀਆਂ ਰੋਕਾਂ ਜਾਪਦੇ ਸਨ।
ਭਗਤ ਕਬੀਰ ਦਾ ਰੂਹਾਨੀ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ੪੭੧ ਸਬਦਾਂ ਵਿੱਚ ਦਰਜ ਹੈ।
(ਨੀਲਾ ਬਟਨ - ਵਿੱਦਿਅਕ ਸਮੱਗਰੀ ਉਪਲਬਧ ਹੈ।)
(ਸਲੇਟੀ ਬਟਨ - ਵਿਦਿਅਕ ਸਮੱਗਰੀ ਵਰਤਮਾਨ ਵਿੱਚ ਉਪਲਬਧ ਨਹੀਂ ਹੈ।)
ਸਿੱਖਿਆ ਸਰੋਤ - ਭਗਤ ਕਬੀਰ।
ਭਗਤ ਕਬੀਰ ਦੇ ੪੭੧ ਸ਼ਬਦਾਂ 'ਤੇ ਆਧਾਰਿਤ ਵਿਦਿਅਕ ਸਮੱਗਰੀ ਜੂਨ ੨੦੨੫ ਤੋਂ ਦਸੰਬਰ ੨੦੨੮ ਦਰਮਿਆਨ ਪੜਾਅਵਾਰ ਜਾਰੀ ਕੀਤੀ ਜਾ ਰਹੀ ਹੈ।
ਪੰਨਾ ੧
ਭਗਤ ਕਬੀਰ ਸਬਦ (੧ - ੧੦)


